ਵਿਧਾਇਕ ਬਲਵਿੰਦਰ ਲਾਡੀ ਦਾ ਦਾਅਵਾ, ਇਸ ਕਰਕੇ ਹੋਈ ਕਾਂਗਰਸ ‘ਚ ਵਾਪਸੀ

ਵਿਧਾਇਕ ਬਲਵਿੰਦਰ ਲਾਡੀ ਦਾ ਦਾਅਵਾ, ਇਸ ਕਰਕੇ ਹੋਈ ਕਾਂਗਰਸ ‘ਚ ਵਾਪਸੀ

ਚੰਡੀਗੜ੍ਹ: ਵਿਧਾਨ ਸਭਾ ਹਲਕਾ ਹਰਗੋਬਿੰਦਪੁਰ ਤੋਂ ਵਿਧਾਇਕ ਬਲਵਿੰਦਰ ਲਾਡੀ ਨੇ ਹਫਤਾ ਬੀਜੇਪੀ ਵਿੱਚ ਰਹਿ ਕੇ ਮੁੜ ਕਾਂਗਰਸ ਵਿੱਚ ਵਾਪਸੀ ਕਰ ਲਈ ਹੈ। ਵਿਧਾਇਕ ਬਲਵਿੰਦਰ ਲਾਡੀ ਨੇ ਕਿਹਾ ਕਿ ਮੈਨੂੰ ਕੁਝ ਖਦਸ਼ੇ ਸਨ, ਜਿਸ ਕਾਰਨ ਮੈਂ ਭਾਜਪਾ ‘ਚ ਗਿਆ ਪਰ ਹੁਣ ਉਹ ਗੱਲਾਂ ਖਤਮ ਹੋ ਗਈਆਂ ਹਨ। ਹੁਣ ਮੈਂ ਕਾਂਗਰਸ ਲਈ ਕੰਮ ਕਰਾਂਗਾ। ਵਿਧਾਇਕ ਲਾਡੀ ਨੇ ਕਿਹਾ ਕਿ ਬੀਤੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (CM Charanjit Singh Channi) ਨੂੰ ਮਿਲ ਕੇ ਉਨ੍ਹਾਂ ਕਾਂਗਰਸ ਵਿੱਚ ਵਾਪਸੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਵਾਪਸੀ ਪਿੱਛੇ ਹਲਕੇ ਦੇ ਵੋਟਰਾਂ ਤੇ ਸਮਰਥਕਾਂ ਦਾ ਦਬਾਅ ਹੈ। ਵਿਧਾਇਕ ਬਲਵਿੰਦਰ ਲਾਡੀ ਨੇ ਹੁਣ ਦਾਅਵਾ ਕੀਤਾ ਹੈ ਕਿ ਉਹ ਕਾਂਗਰਸ ਵਿੱਚ ਸਨ ਤੇ ਕਾਂਗਰਸ ਵਿੱਚ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਟਿਕਟ ਉੱਪਰ ਚੋਣਾਂ ਲੜੀਆਂ ਹਨ ਤੇ ਅੱਗੇ ਵੀ ਕਾਂਗਰਸ ਨਾਲ ਮਿਲ ਕੇ ਲੜਦੇ ਰਹਿਣਗੇ।

ਪੰਜਾਬ