ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਐਲਾਨ ਤੋਂ ਬਾਅਦ ਰਾਜਸੀ ਪਾਰਟੀਆਂ ਦੇ ਫਲੈਕਸ ਉਤਾਰੇ ਜਾਣ ਲੱਗੇ – ਪੰਜਾਬ ਨਿਊਜ਼

ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਐਲਾਨ ਤੋਂ ਬਾਅਦ ਰਾਜਸੀ ਪਾਰਟੀਆਂ ਦੇ ਫਲੈਕਸ ਉਤਾਰੇ ਜਾਣ ਲੱਗੇ – ਪੰਜਾਬ ਨਿਊਜ਼

#ਪੰਜਾਬਵਿਧਾਨਸਭਾਚੋਣਾਂ2022 #ਰਾਜਸੀਪਾਰਟੀਆਂ #ਸ਼੍ਰੋਮਣੀਅਕਾਲੀਦਲ

ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਐਲਾਨ ਤੋਂ ਬਾਅਦ ਰਾਜਸੀ ਪਾਰਟੀਆਂ ਦੇ ਫਲੈਕਸ ਉਤਾਰੇ ਜਾਣ ਲੱਗੇ । – ਮੌਜੂਦਾ ਵਿਧਾਇਕ ਦੇ ਫਲੈਕਸ ਨਾ ਉਤਾਰਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਜਤਾਇਆ ਇਤਰਾਜ਼। ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਐਲਾਨ ਤੋਂ ਬਾਅਦ ਲੱਗੇ ਚੋਣ ਜਾਬਤੇ ਤਹਿਤ ਨਗਰ ਕੌਂਸਲ ਵੱਲੋਂ ਸ਼ਹਿਰ ਚ ਸਰਕਾਰੀ ਸਥਾਨਾਂ ਤੇ ਲੱਗੇ ਵੱਖ ਵੱਖ ਇਸ਼ਤਿਹਾਰੀ ਫਲੈਕਸ ਬੋਰਡ ਉਤਾਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਜੋ ਸਵਾਲਾਂ ਦੇ ਘੇਰੇ ਚ ਉਸ ਵੇਲੇ ਆ ਗਈ ਜਦੋਂ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਬਾਕੀ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਫਲੈਕਸ ਬੋਰਡ ਤਾਂ ਉਤਾਰ ਦਿੱਤੇ ਗਏ ਪਰ ਮੌਜੂਦਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਢਿੱਲੋਂ ਦੇ ਇਸ਼ਤਿਹਾਰੀ ਫਲੈਕਸ ਬੋਰਡਾਂ ਨੂੰ ਜਿਉ ਦਾ ਤਿਉਂ ਰਹਿਣ ਦਿੱਤਾ ਗਿਆ ਜਿਸ ਨੂੰ ਲੈਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਇਤਰਾਜ਼ ਜਾਹਰ ਕੀਤਾ ਗਿਆ। ਦੂਜੇ ਪਾਸੇ ਨਗਰ ਕੌਂਸਲ ਦੇ ਮੁਲਾਜ਼ਮਾਂ ਨੇ ਕਿਹਾ ਕਿ ਅਧਿਕਾਰੀਆਂ ਦੇ ਨਿਰਦੇਸ਼ ਮੁਤਾਬਿਕ ਚੋਣ ਕਮਿਸ਼ਨ ਦੀਆਂ ਹਿਦਾਇਤਾ ਦੀ ਪਾਲਣਾ ਕਰਦੇ ਹੋਏ ਸਰਕਾਰੀ ਜਗ੍ਹਾ ਤੇ ਲੱਗੇ ਬੋਰਡ ਉਤਾਰੇ ਜ਼ਾ ਰਹੇ ਹਨ ਅਤੇ ਜੋ ਰਹਿ ਗਏ ਹਨ ਉਹ ਵੀ ਆਦੇਸ਼ਾਂ ਮੂਤਬਿਕ ਉਤਾਰੇ ਜਾਣਗੇ। ਬਾਈਟ- ਨਿਰਮਲ ਸਿੰਘ ਸੇਂਨਟਰੀ ਅਫਸਰ

ਪੰਜਾਬ